ਬੰਗਲੌਰ: ਕਰਨਾਟਕ ’ਚ ਕਰੋਨਾ ਪੀੜਤ ਦੱਖਣੀ ਅਫ਼ਰੀਕਾ ਦੇ ਦੋ ਨਾਗਰਿਕਾਂ ਸੈਂਪਲਾਂ ਦੀ ਜਾਂਚ ਮਗਰੋਂ ਇਸ ’ਚ ਵਾਇਰਸ ਦਾ ਡੈਲਟਾ ਰੂਪ ਮਿਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਦੱਖਣੀ ਅਫਰੀਕੀ ਨਾਗਰਿਕ ਵਾਇਰਸ ਦੇ ਡੈਲਟਾ ਰੂਪ ਤੋਂ ਪੀੜਤ ਹਨ। ਇਹ ਦੋਵੇਂ ਕ੍ਰਮਵਾਰ 11 ਅਤੇ 20 ਨਵੰਬਰ ਨੂੰ ਕਰੋਨਾ ਪਾਜ਼ੇਟਿਵ ਆਏ ਸਨ। ਇਸ ਨਾਲ ਇਨ੍ਹਾਂ ਵਿੱਚ ਕਰੋਨਾ ਦੇ ਨਵੇਂ ਰੂਪ ‘ਓਮੀਕਰੋਨ’ ਹੋਣ ਦਾ ਸ਼ੱਕ ਖਤਮ ਹੋ ਗਿਆ ਹੈ। ਅਧਿਕਾਰੀ ਮੁਤਾਬਕ 1 ਨਵੰਬਰ ਤੋਂ 26 ਨਵੰਬਰ ਦਰਮਿਆਨ 94 ਲੋਕ ਦੱਖਣੀ ਅਫਰੀਕਾ ਤੋਂ ਕਰਨਾਟਕ ਆਏ ਹਨ। -ਪੀਟੀਆਈ