ਨਵੀਂ ਦਿੱਲੀ, 26 ਜੁਲਾਈ
ਕਾਂਗੋ ਵਿੱਚ ਯੂਐਨ ਸ਼ਾਂਤੀ ਬਹਾਲੀ ਮਿਸ਼ਨ ਤਹਿਤ ਤਾਇਨਾਤ ਦੋ ਬੀਐਸਐਫ ਜਵਾਨਾਂ ਦੀ ਅੱਜ ਹਿੰਸਕ ਪ੍ਰਦਰਸ਼ਨਾਂ ਵਿੱਚ ਮੌਤ ਹੋ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜਵਾਨਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਤੇ ਮੰਗ ਕੀਤੀ ਕਿ ਹਮਲੇ ਦੇ ਸਾਜ਼ਿਸ਼ਘਾੜਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਹੈ। ਕੌਮਾਂਤਰੀ ਮੀਡੀਆ ਅਨੁਸਾਰ ਸੰਯੁਕਤ ਰਾਸ਼ਟਰ ਮਿਸ਼ਨ ਦੇ ਵਿਰੋਧ ਵਿੱਚ ਗੋਮਾ ਸ਼ਹਿਰ ਵਿੱਚ ਦੂਜੇ ਦਿਨ ਹੋਏ ਹਿੰਸਕ ਪ੍ਰਦਰਸ਼ਨਾਂ ਵਿੱਚ 5 ਵਿਅਕਤੀਆਂ ਦੀ ਮੌਤ ਹੋਈ ਹੈ ਤੇ 50 ਹੋਰ ਜ਼ਖ਼ਮੀ ਹੋਏ ਹਨ। ਦੋਨੇ ਜਵਾਨ ਰਾਜਸਥਾਨ ਨਾਲ ਸਬੰਧਤ ਹਨ। -ਏਜੰਸੀ