ਜੰਮੂ, 27 ਦਸੰਬਰ
ਇੱਥੇ ਸਾਂਬਾ ਜ਼ਿਲ੍ਹੇ ’ਚੋਂ ਦੋ ਸ਼ੱਕੀ ਅਪਰਾਧੀਆਂ ਨੂੰ ਇੱਕ ਰਿਵਾਲਵਰ ਅਤੇ ਤਿੰਨ ਕਿਲੋਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਜੰਮੂ ਵਾਸੀ ਦਿਨੇਸ਼ ਕੁਮਾਰ ਤੇ ਅਜੈ ਕੁਮਾਰ ਵਜੋਂ ਹੋਈ ਹੈ। ਦੋਵਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। -ਪੀਟੀਆਈ