ਨਵੀਂ ਦਿੱਲੀ, 30 ਜਨਵਰੀ
ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਤਸਕਰੀ ਕਰਕੇ ਲਿਆਂਦੇ ਇਰਾਨੀ ਕੇਸਰ, ਸੋਨੇ ਦੇ ਬਿਸਕੁਟ ਅਤੇ ਸਿਗਰਟਾਂ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਵੱਲੋਂ ਅੱਜ ਜਾਰੀ ਬਿਆਨ ਮੁਤਾਬਕ ਫੜੇ ਉਕਤ ਕੇਸਰ, ਸੋਨੇ ਅਤੇ ਸਿਗਰਟਾਂ ਦੀ ਕੀਮਤ ਲੱਗਪਗ 49.49 ਲੱਖ ਰੁਪਏ ਬਣਦੀ ਹੈ। ਦੋਵੇਂ ਮੁਲਜ਼ਮ ਦਿੱਲੀ ਦੇ ਰਹਿਣ ਵਾਲੇ ਹਨ। -ਏਜੰਸੀ