ਨਵੀਂ ਦਿੱਲੀ, 7 ਅਗਸਤ
ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਅਸਥਾਈ ਰੂਪ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਮਾਈਕਰੋਬਲਾਗਿੰਗ ਪਲੈਟਫਾਰਮ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਦੇ ਅਕਾਊਂਟ ਨੂੰ ਅਸਥਾਈ ਰੂਪ ਵਿੱਚ ਲੌਕ ਕੀਤਾ ਗਿਆ ਹੈ। ਇਹ ਘਟਨਾ ਰਾਹੁਲ ਗਾਂਧੀ ਦੇ ਇਕ ਵਿਵਾਦਗ੍ਰਸਤ ਪੋਸਟਰ ਨੂੰ ਟਵਿੱਟਰ ਵੱਲੋਂ ਹਟਾਏ ਜਾਣ ਦੇ ਇਕ ਦਿਨ ਮਗਰੋਂ ਵਾਪਰੀ ਹੈ। -ਪੀਟੀਆਈ