ਨਵੀਂ ਦਿੱਲੀ, 1 ਅਕਤੂਬਰ
ਪਾਕਿਸਤਾਨ ਸਰਕਾਰ ਦੇ ਟਵਿੱਟਰ ਖਾਤੇ ’ਤੇ ਭਾਰਤ ’ਚ ਰੋਕ ਲਗਾਈ ਗਈ ਹੈ। ਲੰਘੇ ਕੁਝ ਮਹੀਨਿਆਂ ਅੰਦਰ ਇਹ ਇਸ ਤਰ੍ਹਾਂ ਦੀ ਦੂਜੀ ਕਾਰਵਾਈ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਪਾਕਿਸਤਾਨ ਸਰਕਾਰ ਦੇ ਟਵਿੱਟਰ ਖਾਤੇ ’ਤੇ ਰੋਕ ਲਗਾਈ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਬਹਾਲ ਕਰ ਦਿੱਤਾ ਗਿਆ ਸੀ। ਅੱਜ ਮੁੜ ਇਸ ਖਾਤੇ ’ਤੇ ਰੋਕ ਲਗਾ ਦਿੱਤੀ ਗਈ ਹੈ। ਟਵਿੱਟਰ ਹੈਂਡਲ ’ਤੇ ‘ਪਾਕਿਸਤਾਨ ਸਰਕਾਰ ਦੇ ਖਾਤੇ ’ਤੇ ਭਾਰਤ ’ਚ ਕਿਸੇ ਕਾਨੂੰਨੀ ਮਸਲੇ ਕਾਰਨ ਰੋਕ ਲਗਾ ਦਿੱਤੀ ਗਈ ਹੈ’ ਲਿਖਿਆ ਦਿਖਾਈ ਦੇ ਰਿਹਾ ਹੈ। ਟਵਿੱਟਰ ਦੇ ਨਿਰਦੇਸ਼ਾਂ ਅਨੁਸਾਰ ਅਦਾਲਤੀ ਹੁਕਮ ਜਿਹੀ ਕਿਸੇ ਵੈਧ ਕਾਨੂੰਨੀ ਮੰਗ ਦੇ ਜਵਾਬ ਵਿੱਚ ਇਸ ਮਾਈਕਰੋਬਲੌਗਿੰਗ ਸਾਈਟ ਨੇ ਇਹ ਕਦਮ ਚੁੱਕਿਆ ਹੈ। -ਏਐੱਨਆਈ