ਨਵੀਂ ਦਿੱਲੀ, 28 ਅਗਸਤ
ਰਿਐਲਟੀ ਪ੍ਰਮੁੱਖ ਸੁਪਰਟੈੱਕ ਨੇ ਕਿਹਾ ਹੈ ਕਿ ਉਸ ਨੇ ਨੋਇਡਾ ਵਿਕਾਸ ਅਥਾਰਟੀ ਵੱਲੋਂ ਮਨਜ਼ੂਰ ਭਵਨ ਯੋਜਨਾ ਮੁਤਾਬਕ ਟਵਿਨ ਟਾਵਰ ਦਾ ਨਿਰਮਾਣ ਕੀਤਾ ਸੀ ਅਤੇ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਸੁਪਰਟੈੱਕ ਨੇ ਕਿਹਾ ਕਿ ਇਨ੍ਹਾਂ ਦੋ ਟਾਵਰਾਂ ਨੂੰ ਢਾਹੁਣ ਨਾਲ ਕੰਪਨੀ ਦੇ ਹੋਰ ਰੀਅਲ ਅਸਟੇਟ ਪ੍ਰਾਜੈਕਟਾਂ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਘਰ ਖਰੀਦਦਾਰਾਂ ਨੂੰ ਸਮੇਂ ਸਿਰ ਉਨ੍ਹਾਂ ਦੇ ਫਲੈਟ ਮੁਹੱਈਆ ਕਰਵਾਏ ਜਾਣਗੇ।