ਮੁੰਬਈ, 23 ਜਨਵਰੀ
40 ਸਾਲਾ ਟੀਵੀ ਅਦਾਕਾਰ ਉੱਤੇ ਆਪਣੀ 58 ਸਾਲਾ ਮਤਰੇਈ ਮਾਂ ਨਾਲ ਜਬਰ ਜਨਾਹ ਕਰਨ ਅਤੇ ਪੈਸੇ ਅਤੇ ਗਹਿਣੇ ਚੋਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਓਸ਼ੀਵਾੜਾ ਪੁਲੀਸ’ ਨੇ ਇਕ ਕੇਸ ਦਰਜ ਕੀਤਾ ਹੈ ਤੇ ਉਹ ਇਸ ਮਾਮਲੇ ਨੂੰ ਜਾਇਦਾਦ ਦਾ ਝਗੜਾ ਹੋਣ ਵਜੋਂ ਵੀ ਦੇਖ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਥਿਤ ਤੌਰ ’ਤੇ ਪੀੜਤ ਔਰਤ ਮੁਲਜ਼ਮ ਦੇ ਪਿਤਾ ਦੀ ਤੀਜੀ ਪਤਨੀ ਹੈ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਪੁਲੀਸ ਨੇ ਕਿਹਾ ਹੈ ਕਿ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਵੈੱਬਸਾਈਟ ਨੇ ਕਿਹਾ ਕਿ ਜਿਹੜੀ ਜਾਇਦਾਦ ਨੇ ਵਿਵਾਦ ਪੈਦਾ ਕੀਤਾ ਹੈ ਉਸ ਵਿੱਚ ਅੰਧੇਰੀ ਦਾ ਫਲੈਟ ਅਤੇ ਉਸ ਇਲਾਕੇ ਵਿੱਚ ਚਾਰ ਦੁਕਾਨਾਂ ਸ਼ਾਮਲ ਹਨ।