ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਸ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ, ਜਿਸ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ’ਚ ਹਿਰਾਸਤ ’ਚ ਰੱਖਿਆ ਹੋਇਆ, ਪੂਰੀ ਤਰ੍ਹਾਂ ਨਿਡਰ ਤੇ ਸੱਚੀ ਕਾਂਗਰਸੀ ਹੈ ਤੇ ਉਹ ਹਾਰ ਸਵੀਕਾਰ ਨਹੀਂ ਕਰੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਸੱਤਿਆਗ੍ਰਹਿ ਰੁਕਣ ਵਾਲਾ ਨਹੀਂ ਹੈ। ਲਖੀਮਪੁਰ ਖੀਰੀ ’ਚ ਵਾਪਰੀ ਹਿੰਸਕ ਘਟਨਾ ਮਗਰੋਂ ਪੀੜਤਾਂ ਨੂੰ ਮਿਲਣ ਜਾ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਸੀਤਾਪੁਰ ’ਚ ਰੋਕ ਕੇ ਹਿਰਾਸਤ ’ਚ ਲੈ ਲਿਆ ਗਿਆ ਸੀ। ਰਾਹੁਲ ਨੇ ਟਵੀਟ ਕੀਤਾ, ‘ਜਿਸ ਨੂੰ ਹਿਰਾਸਤ ’ਚ ਲਿਆ ਗਿਆ ਹੈ, ਉਹ ਨਿਡਰ ਤੇ ਸੱਚੀ ਕਾਂਗਰਸੀ ਹੈ। ਉਹ ਹਾਰ ਸਵੀਕਾਰ ਨਹੀਂ ਕਰੇਗੀ। ਸੱਤਿਆਗ੍ਰਹਿ ਨਹੀਂ ਰੁਕੇਗਾ।’ -ਪੀਟੀਆਈ