ਜੰਮੂ: ਜੰਮੂ ਕਸ਼ਮੀਰ ਦੇ ਊਧਮਪੁਰ ਵਿੱਚ ਪੁਲੀਸ ਨੇ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਇੱਕ ਟਰੱਕ ਚਾਲਕ ਨੂੰ 21 ਕਿਲੋ ਹੈਰੋਇਨ ਸਣੇ ਹਿਰਾਸਤ ਵਿੱਚ ਲਿਆ ਹੈ। ਟਰੱਕ ਚਾਲਕ ਦੀ ਪਛਾਣ ਨਵਾਂਸ਼ਹਿਰ (ਪੰਜਾਬ) ਦੇ ਕੁਲਵਿੰਦਰ ਸਿੰਘ ਵਜੋਂ ਹੋਈ ਹੈ। ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਚੇਨਾਨੀ ਵਿੱਚ ਹਾਈਵੇਅ ’ਤੇ ਜ਼ੀਰੋ ਪੁਆਇੰਟ ਨੇੜੇ ਵਾਹਨਾਂ ਦੀ ਚੈਕਿੰਗ ਦੌਰਾਨ ਜਦੋਂ ਕਸ਼ਮੀਰ ਵੱਲੋਂ ਆ ਰਹੇ ਇੱਕ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 21.5 ਕਿਲੋ ਦੇ ਕਰੀਬ ਹੈਰੋਇਨ ਦੇ 18 ਪੈਕੇਟ ਬਰਾਮਦ ਹੋਏ। ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਕਰੋੜਾਂ ਰੁਪਏ ਬਣਦੀ ਹੈ। -ਪੀਟੀਆਈ