ਭੋਪਾਲ, 1 ਮਈਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਦੇ ਕਰੇਲੀ ਬੱਸ ਅੱਡੇ ਨੇੜੇ ਸੜਕ ਕੰਢੇ ਕੋਵੈਕਸੀਨ ਟੀਕੇ ਦੀਆਂ 8 ਕਰੋੜ ਮੁੱਲ ਦੀਆਂ 2.40 ਲੱਖ ਖੁਰਾਕਾਂ ਨਾਲ 12 ਘੰਟਿਆਂ ਤੱਕ ਲਾਵਾਰਸ ਹਾਲਤ ਵਿੱਚ ਮਿਲਿਆ। ਇਸ ਵਾਹਨ ਰਾਹੀਂ ਕੋਵੈਕਸੀਨ ਟੀਕਾ ਹੈਦਰਾਬਾਦ ਤੋਂ ਕਰਨਾਲ ਭੇਜਿਆ ਜਾ ਰਿਹਾ ਸੀ।ਇਸ ਟਰੱਕ ਦਾ ਇੰਜਣ ਚਾਲੂ ਸੀ ਅਤੇ ਡਰਾਈਵਰ ਗਾਇਬ ਹੈ। ਇੰਜਣ ਦੇ ਚੱਲਣ ਨਾਲ ਇਸ ਦਾ ਫਰਿੱਜ ਕੰਮ ਕਰ ਰਿਹਾ ਸੀ ਉਮੀਦ ਹੈ ਕਿ ਇਸ ਵਿੱਚ ਰੱਖੀ ‘ਕੋਵੈਕਸੀਨ’ ਦੀਆਂ 2.40 ਲੱਖ ਖੁਰਾਕਾਂ ਸੁਰੱਖਿਅਤ ਹੋਣਗੀਆਂ।