ਨਵੀਂ ਦਿੱਲੀ, 7 ਦਸੰਬਰ
ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਤੇ ਐਂਕਰ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਰਿਪਬਲਿਕ ਮੀਡੀਆ ਨੈਟਵਰਕ ਦੀ ਮਾਲਕੀ ਵਾਲੀ ਏਆਰਜੀ ਆਊਟਲੀਅਰ ਮੀਡੀਆ ਪ੍ਰਾਈਵੇਟ ਲਿਮਟਿਡ ਅਤੇ ਉਸ ਦੇ ਮੁਲਾਜ਼ਮਾਂ ਖ਼ਿਲਾਫ਼ ਮਹਾਰਾਸ਼ਟਰ ਵਿੱਚ ਦਰਜ ਕੇਸਾਂ ਵਿੱਚ ਸੁਰੱਖਿਆ ਦੀ ਮੰਗ ਵਾਲੀ ਅਰਜ਼ੀ ’ਤੇ ਸੋਮਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਜਸਟਿਸ ਚੰਦਰਚੂੜ ਨੇ ਕਿਹਾ ਕਿ ਇਹ ਅਰਜ਼ੀ ਅਕਾਂਖਿਆਵਾਨ ਪ੍ਰਕਿਰਤੀ ਦੀ ਹੈ ਤੇ ਇਸ ਨੂੰ ਵਾਪਸ ਲਿਆ ਜਾਵੇ। ਅਰਜ਼ੀ ਵਿੱਚ ਕਿਹਾ ਗਿਆ ਸੀ ਕਿ ਸਾਰੀਆਂ ਐਫਆਈਆਰ ਰੱਦ ਕੀਤੀਆਂ ਜਾਣ ਅਤੇ ਸਾਰੇ ਮਾਮਲੇ ਜਾਂਚ ਲਈ ਸੀਬੀਆਈ ਨੂੰ ਸੌਂਪੇ ਜਾਣ। ਇਸ ਤੋਂ ਇਲਾਵਾ, ਸੰਪਾਦਕੀ ਅਤੇ ਹੋਰ ਕੋਈ ਮੁਲਾਜ਼ਮ ਪੁਲੀਸ ਵੱਲੋਂ ਗ੍ਰਿਫ਼ਤਾਰ ਨਾ ਕੀਤਾ ਜਾਵੇ।-ਏਜੰਸੀ