ਮੁੰਬਈ: ਮੁੰਬਈ ਪੁਲੀਸ ਨੇ ਅੱਜ ਟੀਆਰਪੀ ਘੁਟਾਲੇ ਦੇ ਮਾਮਲੇ ’ਚ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਪੱਤਰਕਾਰ ਅਰਨਬ ਗੋਸਵਾਮੀ ਤੇ ਏਆਰਜੀ ਮੀਡੀਆ ਅਦਾਰੇ ਦੇ ਹੋਰਨਾਂ ਮੁਲਾਜ਼ਮਾਂ ਖ਼ਿਲਾਫ਼ 16 ਮਾਰਚ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸੇ ਦੌਰਾਨ ਬੰਬੇ ਹਾਈ ਕੋਰਟ ਨੇ ਅਰਨਬ ਨੂੰ ਖੁਦਕੁਸ਼ੀ ਕੇਸ ’ਚ ਅਲੀਬਾਗ ਅਦਾਲਤ ’ਚ ਪੇਸ਼ ਹੋਣ ਤੋਂ ਵੀ 16 ਅਪਰੈਲ ਤੱਕ ਰਾਹਤ ਦਿੱਤੀ ਹੈ। -ਪੀਟੀਆਈ