ਮੁੰਬਈ, 6 ਜਨਵਰੀ
ਮੁੰਬਈ ਪੁਲੀਸ ਨੇ ਬੁੱਧਵਾਰ ਬੰਬਈ ਹਾਈ ਕੋਰਟ ਨੂੰ ਦੱਸਿਆ ਕਿ ਟੀਆਰਪੀ ਨਾਲ ਹੇਰ-ਫੇਰ ਦੇ ਮਾਮਲੇ ’ਚ ਰਿਪਬਲਿਕ ਟੀਵੀ ਅਤੇ ਉਸ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਖ਼ਿਲਾਫ਼ ‘ਕੁਝ ਸਬੂਤ’ ਮਿਲੇ ਹਨ, ਇਸ ਲਈ ਉਹ ਨਹੀਂ ਚਾਹੁੰਦੀ ਕਿਸੇ ਸਜ਼ਯੋਗ ਕਾਰਵਾਈ ਨਾਲ ਉਸ ਨੂੰ ਸੁਰੱਖਿਆ ਮਿਲਦੀ ਰਹੇ। ਹਾਲਾਂਕਿ ਅਦਾਲਤ ਨੇ ਕੋਈ ਦਲੀਲ ਸੁਣੇ ਬਿਨਾਂ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਤਾਂ ਮੁੰਬਈ ਪੁਲੀਸ ਅਗਲੀ ਤਾਰੀਕ 15 ਜਨਵਰੀ ਤਕ ਕਿਸੇ ਤਰ੍ਹਾਂ ਦੀ ਸਜ਼ਾਯੋਗ ਕਦਮ ਨਾਲ ਚੁੱਕਣ ਦੇ ਆਪਣੇ ਪਹਿਲਾਂ ਦਿੱਤੇ ਭਰੋਸੇ ਨੂੰ ਜਾਰੀ ਰੱਖਣ ਲਈ ਸਹਿਮਤ ਹੋ ਗਈ। ਰਿਪਬਲਿਕ ਟੀਵੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸੀਨੀਅਰ ਵਕੀਲ ਹਰੀਸ਼ ਸਾਲਵੇ ਪੇਸ਼ ਨਹੀਂ ਹੋ ਸਕਣਗੇ ਜਦਕਿ ਦੂਜੇ ਵਕੀਲ ਕਿਸੇ ਪਰਿਵਾਰਕ ਕਾਰਨ ਕਰਕੇ ਨਹੀਂ ਆ ਸਕੇ। ਇਸ ’ਤੇ ਅਦਾਲਤ ਨੇ ਸੁਣਵਾਈ 15 ਜਨਵਰੀ ਤਕ ਮੁਲਤਵੀ ਕਰ ਦਿੱਤੀ। -ਏਜੰਸੀ