ਨਵੀਂ ਦਿੱਲੀ: ਈਡੀ ਨੇ ਕਥਿਤ ਟੀਆਰਪੀ ਘਪਲੇ ਵਿੱਚ ਕਾਲੀ ਕਮਾਈ ਨੂੰ ਸਫ਼ੈਦ ਕਰਨ ਨਾਲ ਜੁੜੇ ਮਾਮਲੇ ਵਿੱਚ ਮਹਾਰਾਸ਼ਟਰ ਦੇ ਕੁੱਝ ਟੀਵੀ ਚੈਨਲਾਂ ਦੀ ਅੱਜ 32 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਏਜੰਸੀ ਨੇ ਕਿਹਾ ਕਿ ਫਕਤ ਮਰਾਠੀ, ਬੌਕਸ ਸਿਨੇਮਾ ਤੇ ਮਹਾ ਮੂਵੀ ਖ਼ਿਲਾਫ਼ ਇਹ ਕਾਰਵਾਈ ਕਾਲੀ ਕਮਾਈ ਨੂੰ ਸਫ਼ੈਦ ਕਰਨ ਤੋਂ ਰੋਕੂ ਕਾਨੂੰਨ ਤਹਿਤ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਕੁੱਝ ਬੈਂਕ ਖਾਤਿਆਂ ਤੋਂ ਇਲਾਵਾ ਮੁੰਬਈ, ਇੰਦੌਰ, ਦਿੱਲੀ ਅਤੇ ਗੁੜਗਾਉਂ ’ਚ ਜ਼ਮੀਨ, ਵਪਾਰਕ ਅਤੇ ਰਿਹਾਇਸ਼ੀ ਇਕਾਈਆਂ ਨੂੰ ਵੀ ਜ਼ਬਤ ਕੀਤਾ ਗਿਆ ਹੈ।
-ਪੀਟੀਆਈ