ਮੁੰਬਈ: ਮੁੰਬਈ ਦੀ ਇਕ ਅਦਾਲਤ ਵੱਲੋਂ ਅੱਜ ਫ਼ਕਤ ਮਰਾਠੀ ਚੈਨਲ ਦੇ ਮਾਲਕ ਸ਼ਿਰੀਸ਼ ਪੱਟਨਸ਼ੈਟੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਉਸ ਨੂੰ ਜਾਅਲੀ ਟੀਆਰਪੀ ਘੁਟਾਲੇ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪੱਟਨਸ਼ੈਟੀ ਦੇ ਵਕੀਲ ਅਨੀਕੇਤ ਨਿਕਮ ਨੇ ਦੱਸਿਆ ਕਿ ਵਧੀਕ ਸੈਸ਼ਨ ਜੱਜ ਪੀ.ਆਰ. ਸਿਤਰੇ ਨੇ 50,000 ਰੁਪਏ ਦੇ ਮੁਚਲਕੇ ’ਤੇ ਪੱਟਨਸ਼ੈਟੀ ਦੀ ਜ਼ਮਾਨਤ ਮਨਜ਼ੂਰ ਕੀਤੀ। ਇਸ ਤੋਂ ਪਹਿਲਾਂ ਨਿਕਮ ਨੇ ਅਦਾਲਤ ’ਚ ਕਿਹਾ ਕਿ ਉਸ ਦੇ ਮੁਵੱਕਿਲ ਨੇ ਟੈਲੀਵਿਜ਼ਨ ਰੇਟਿੰਗ ਪੁਆਇੰਟਸ ’ਚ ਕੋਈ ਹੇਰਾਫੇਰੀ ਨਹੀਂ ਕੀਤੀ ਹੈ ਤੇ ਨਾ ਹੀ ਫ਼ਕਤ ਚੈਨਲ ਦੀ ਟੀਆਰਪੀ ਵਧੀ ਹੈ। ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਿਲ ਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ। -ਪੀਟੀਆਈ