ਕੋਚੀ, 10 ਮਾਰਚ
ਕੇਰਲ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜਾਰੀ ਹੈ ਪਰ ਅੱਜ ਕਾਂਗਰਸ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਉਸ ਦੇ ਸੀਨੀਅਰ ਨੇਤਾ ਪੀਸੀ ਚਾਕੋ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਸ੍ਰੀ ਚਾਕੋ ਨੇ ਕਿਹਾ ਕਿ ਪਾਰਟੀ ਦੀ ਪ੍ਰਦੇਸ਼ ਇਕਾਈ ਵਿੱਚ ਧੜੇਬੰਦੀ ਐਨੀ ਜ਼ਿਆਦਾ ਹੈ ਕਿ ਉਨ੍ਹਾਂ ਨੂੰ ਪਾਰਟੀ ਛੱਡਣੀ ਪੈ ਰਹੀ ਹੈ।