ਨਵੀਂ ਦਿੱਲੀ, 10 ਸਤੰਬਰ
ਤ੍ਰਿਪੁਰਾ ਵਿਚ ਹੋਣ ਵਾਲੀ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਹ ਸੀਟ ਮਾਣਿਕ ਸਾਹਾ ਦੇ ਮੁੱਖ ਮੰਤਰੀ ਬਣਨ ਕਰ ਕੇ ਖਾਲੀ ਹੋਈ ਸੀ। ਰਾਜ ਸਭਾ ਸੀਟ ਲਈ ਜ਼ਿਮਨੀ ਚੋਣ 22 ਸਤੰਬਰ ਨੂੰ ਹੋਵੇਗੀ ਤੇ ਦੇਬ ਦੀ ਜਿੱਤ ਲਗਭਗ ਯਕੀਨੀ ਹੈ ਕਿਉਂਕਿ ਭਾਜਪਾ ਨੂੰ ਵਿਧਾਨ ਸਭਾ ਵਿਚ ਬਹੁਮਤ ਹਾਸਲ ਹੈ। ਦੇਬ ਨੂੰ ਹਰਿਆਣਾ ਵਿਚ ਪਾਰਟੀ ਮਾਮਲਿਆਂ ਦਾ ਇੰਚਾਰਜ ਵੀ ਬਣਾਇਆ ਗਿਆ ਹੈ। ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਭਾਜਪਾ ਹੁਣ ਦੇਬ ਨੂੰ ਚੰਗੇ ਰੌਂਅ ’ਚ ਰੱਖਣਾ ਚਾਹੁੰਦੀ ਹੈ ਤੇ ਰਾਜ ਤੋਂ ਬਾਹਰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਸੂਬੇ ਵਿਚ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਘਟਾਇਆ ਜਾ ਰਿਹਾ ਹੈ। ਸੂਬੇ ਦੇ ਸਾਬਕਾ ਵਿੱਤ ਮੰਤਰੀ ਭਾਨੂ ਲਾਲ ਸਾਹਾ ਨੇ ਸੀਪੀਐਮ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਹੈ। ਉਹ ਖੱਬੇ ਪੱਖੀ ਫਰੰਟ ਦੇ ਉਮੀਦਵਾਰ ਹੋਣਗੇ। -ਪੀਟੀਆਈ