ਮੁਜ਼ੱਫਰਨਗਰ (ਉੱਤਰ ਪ੍ਰਦੇਸ਼): ਇੱਥੇ ਇੱਕ ਵਿਸ਼ੇਸ਼ ਐੱਮਪੀ-ਐੱਮਐੱਲਏ ਅਦਾਲਤ ਨੇ ਪੁਲੀਸ ਨੂੰ ਪਿਛਲੇ ਵਰ੍ਹੇ ਆਜ਼ਾਦੀ ਦਿਹਾੜੇ ਮੌਕੇ ਤਿਰੰਗੇ ਦੇ ਅਪਮਾਨ ਦੇ ਦੋਸ਼ ਹੇਠ ਪੁਰਕਾਜ਼ੀ ਹਲਕੇ ਤੋਂ ਰਾਸ਼ਟਰੀ ਜਨਤਾ ਦਲ ਵਿਧਾਇਕ ਅਨਿਲ ਖ਼ਿਲਾਫ਼ ਕੇਸ ਦਰਜ ਦਾ ਹੁਕਮ ਦਿੱਤਾ ਹੈ। ਸਿਵਲ ਜੱਜ ਸੀਨੀਅਰ ਡਿਵੀਜ਼ਨ ਮਾਯੰਕ ਜੈਸਵਾਲ ਨੇ ਵੀਰਵਾਰ ਨੂੰ ਹੁਕਮ ਜਾਰੀ ਕਰਦਿਆਂ ਨਵੀਂ ਮੰਡੀ ਥਾਣੇ ਪੁਲੀਸ ਨੂੰ ਕੇਸ ਦਰਜ ਮਗਰੋਂ ਸੱਤ ਦਿਨਾਂ ਅੰਦਰ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਹੁਕਮ ਵਕੀਲ ਐੱਸ.ਕੇ. ਤਿਆਗੀ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ’ਤੇ ਜਾਰੀ ਕੀਤੇ ਹਨ। -ਪੀਟੀਆਈ