ਨਵੀਂ ਦਿੱਲੀ, 13 ਮਈ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਸਾਬਕਾ ਰਾਸ਼ਟਰਪਤੀ ਮਰਹੂਮ ਫ਼ਖਰੂਦੀਨ ਅਲੀ ਅਹਿਮਦ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕੀਤਾ। ਰਾਸ਼ਟਰਪਤੀ ਭਵਨ ਤੋਂ ਜਾਰੀ ਹੋਏ ਬਿਆਨ ਅਨੁਸਾਰ ਸ੍ਰੀ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਅਹਿਮਦ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਫ਼ਖਰੂਦੀਨ ਅਲੀ ਅਹਿਮਦ ਭਾਰਤ ਦੇ ਪੰਜਵੇਂ ਰਾਸ਼ਟਰਪਤੀ ਸਨ, ਜੋ 24 ਅਗਸਤ, 1974 ਤੋਂ 11 ਫਰਵਰੀ, 1977 ਤੱਕ ਇਸ ਅਹੁਦੇ ’ਤੇ ਰਹੇ। ਉਨ੍ਹਾਂ ਦਾ ਜਨਮ 13 ਮਈ 1905 ਨੂੰ ਹੋਇਆ ਸੀ ਅਤੇ 11 ਫਰਵਰੀ, 1977 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। -ਆਈਏਐੱਨਐੱਸ