ਬੰਗਲੁਰੂ, 1 ਸਤੰਬਰ
ਕਰਨਾਟਕ ਹਾਈ ਕੋਰਟ ਨੇ ਅੱਜ ਮੁੜ ਦੁਹਰਾਇਆ ਕਿ ਬਿਨਾਂ ਖਾਲੀ ਅਸਾਮੀ ਦੇ ਕਿਸੇ ਦਾ ਤਬਾਦਲਾ ਕਰਨਾ ਅਪ੍ਰਮਾਣਿਕ ਹੈ ਤੇ ਇੱਕ ਮਿਉਂਸਿਪਲ ਅਧਿਕਾਰੀ ਨੂੰ ਬਹਾਲ ਕਰ ਦਿੱਤਾ, ਜਿਸਦਾ ਪਿਛਲੇ ਸਾਲ ਦਸੰਬਰ ਵਿੱਚ ਤਬਾਦਲਾ ਕੀਤਾ ਗਿਆ ਸੀ। ਹਨੂਰ ਟਾਊਨ ਨਗਰ ਕੌਂਸਲ ਦੇ ਮੁੱਖ ਅਧਿਕਾਰੀ ਮੂਰਤੀ ਹਲੱਈਆ ਦਾ 23 ਦਸੰਬਰ 2021 ਨੂੰ ਤਬਾਦਲਾ ਕਰ ਦਿੱਤਾ ਗਿਆ ਸੀ ਪਰ ਅਗਲੇ ਛੇ ਮਹੀਨਿਆਂ ਤੱਕ ਉਸ ਨੂੰ ਪੋਸਟਿੰਗ ਨਹੀਂ ਦਿੱਤੀ ਗਈ। ਹਾਲਾਂਕਿ ਉਸ ਦੇ ਤਬਾਦਲੇ ਤੋਂ ਬਾਅਦ ਉਸ ਦੀ ਜਗ੍ਹਾ ’ਤੇ ਪਰਮਾਸ਼ਿਵੱਈਆ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ। ਹੱਲਈਆ ਨੇ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। -ਏਜੰਸੀ