ਨਵੀਂ ਦਿੱਲੀ, 19 ਨਵੰਬਰ
ਪੱਤਰਕਾਰ ਪ੍ਰਿਆ ਰਮਾਨੀ ਖ਼ਿਲਾਫ਼ ਸਾਬਕਾ ਕੇਂਦਰੀ ਮੰਤਰੀ ਐੱਮਜੇ ਅਕਬਰ ਵੱਲੋਂ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ ਕਰ ਰਹੇ ਜੱਜ ਦਾ ਦਿੱਲੀ ਹਾਈ ਕੋਰਟ ਨੇ ਦੂਜੀ ਅਦਾਲਤ ’ਚ ਤਬਾਦਲਾ ਕਰ ਦਿੱਤਾ ਹੈ। ਰਾਊਜ਼ ਐਵੇਨਿਊ ਜ਼ਿਲ੍ਹਾ ਅਦਾਲਤ ’ਚ ਵਿਸ਼ੇਸ਼ ਸੰਸਦ ਮੈਂਬਰ/ ਵਿਧਾਇਕ ਅਦਾਲਤ ਦੇ ਵਧੀਕ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਵਿਸ਼ਾਲ ਪਾਹੂਜਾ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਕੜਕੜਡੂਮਾ ਜ਼ਿਲ੍ਹਾ ਅਦਾਲਤ ’ਚ ਸੀਨੀਅਰ ਦੀਵਾਨੀ ਜੱਜ ਤੇ ਰੈਂਟ ਕੁਲੈਕਟਰ ਦੇ ਅਹੁਦੇ ’ਤੇ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਊਜ਼ ਐਵੇਨਿਊ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਹਾਲ ਹੀ ’ਚ ਅਕਬਰ ਦੇ ਮਾਨਹਾਨੀ ਕੇਸ ਨੂੰ ਵਿਸ਼ੇਸ਼ ਸੰਸਦ ਮੈਂਬਰ/ਵਿਧਾਇਕ ਅਦਾਲਤ ਤੋਂ ਦੂਜੀ ਥਾਂ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਕੇਸ ਦੀ ਸੁਣਵਾਈ ਫਿਲਹਾਲ ਆਖਰੀ ਪੜਾਅ ’ਤੇ ਹੈ। ਸੁਪਰੀਮ ਕੋਰਟ ਨੇ ਬੀਤੇ ਦਿਨ 215 ਨਿਆਇਕ ਅਧਿਕਾਰੀਆਂ ਦੀ ਬਦਲੀ ਦਾ ਹੁਕਮ ਦਿੱਤਾ ਸੀ।
-ਪੀਟੀਆਈ