ਨਵੀਂ ਦਿੱਲੀ: ਨਿਆਂਪਾਲਿਕਾ ਵਿੱਚ ਫੇਰਬਦਲ ਕਰਦਿਆਂ ਮੰਗਲਵਾਰ ਨੂੰ 11 ਹਾਈ ਕੋਰਟਾਂ ਦੇ 15 ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ। ਕਾਨੂੰਨ ਮੰਤਰੀ ਨੇ ਟਵਿੱਟਰ ’ਤੇ ਬਦਲੇ ਗਏ ਜੱਜਾਂ ਤੇ ਉਨ੍ਹਾਂ ਦੀ ਤਾਇਨਾਤੀ ਦੀ ਸੂਚੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਸੁਪਰਟੀ ਕੋਰਟ ਦੇ ਕੌਲਿਜੀਅਮ ਵੱਲੋਂ ਪੰਦਰਾਂ ਕੁ ਦਿਨ ਪਹਿਲਾਂ ਤਬਾਦਲਿਆਂ ਦੀ ਸਿਫਾਰਿਸ਼ ਕੀਤੀ ਗਈ ਸੀ। -ਪੀਟੀਆਈ