ਆਜ਼ਮਗੜ੍ਹ, 21 ਸਤੰਬਰ
ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਅੱਜ ਚਾਰ ਸੀਟਾਂ ਵਾਲਾ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਇਕ ਪਾਇਲਟ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਇਸ ਜਹਾਜ਼ ਦੀ ਵਰਤੋਂ ਪਾਇਲਟਾਂ ਨੂੰ ਸਿਖਲਾਈ ਦੇਣ ਲਈ ਕੀਤੀ ਜਾਂਦੀ ਸੀ। ਸੂਤਰਾਂ ਨੇ ਕਿਹਾ ਕਿ ਜਹਾਜ਼ ਅਮੇਠੀ ਸਥਿਤ ਉਡਾਣ ਦੀ ਸਿਖਲਾਈ ਦੇਣ ਵਾਲੀ ਸਰਕਾਰੀ ਸੰਸਥਾ ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕੈਡਮੀ ਦਾ ਸੀ। ਆਜ਼ਮਗੜ੍ਹ ਪੁਲੀਸ ਨੇ ਕਿਹਾ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਰਾਹਤ ਤੇ ਬਚਾਅ ਕਾਰਜ ਵਿੱਢ ਦਿੱਤੇ ਹਨ। ਮਾਰੇ ਗਏ ਪਾਇਲਟ ਦੀ ਪਛਾਣ ਹਰਿਆਣਾ ਦੇ ਪਲਵਲ ਵਾਸੀ ਕੋਨਾਰਕ ਸਾਰਨ ਵਜੋਂ ਹੋਈ ਹੈ। ਹਾਦਸੇ ਮੌਕੇ ਜਹਾਜ਼ ਵਿੱਚ ਇਕੋ ਸਿਖਲਾਈਯਾਫ਼ਤਾ ਪਾਇਲਟ ਹੀ ਸਵਾਰ ਸੀ। ਜਹਾਜ਼ ਨੇ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਟਰੇਨਿੰਗ ਇੰਸਟੀਚਿਊਟ ਤੋਂ ਉਡਾਣ ਭਰੀ ਸੀ ਤੇ ਘੰਟੇ ਕੁ ਮਗਰੋਂ ਇਹ ਸਰਾਏ ਮੀਰ ਪੁਲੀਸ ਸਟੇਸ਼ਨ ਅਧੀਨ ਆਉਂਦੇ ਪਿੰਡ ਕੁਸ਼ਾਹਾ ਫਰੀਉਦਦੀਨ ਪਿੰਡ ਦੇ ਖੇਤਾਂ ਵਿੱਚ ਜਾ ਡਿੱਗਾ। -ਪੀਟੀਆਈ