ਜੰਮੂ, 17 ਜੂਨ
ਜੰਮੂ-ਸ੍ਰੀਨਗਰ ਹਾਈਵੇਅ ’ਤੇ ਸ਼ੁੱਕਰਵਾਰ ਨੂੰ ਆਵਾਜਾਈ ਉਸ ਵੇਲੇ ਰੋਕਣੀ ਪਈ ਜਦੋਂ ਜੰਮੂ ਖੇਤਰ ਦੇ ਬਨੀਹਾਲ ਅਤੇ ਕਸ਼ਮੀਰ ਖੇਤਰ ਦੇ ਰਾਮਬਣ ਜ਼ਿਲ੍ਹੇ ਵਿੱਚ ਢਿੱਗਾਂ ਡਿੱਗ ਪਈਆਂ। ਟਰੈਫਿਕ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਨੂੰ ਹਟਾਉਣ ਦੀ ਕਾਰਵਾਈ ਜਾਰੀ ਹੈ ਤੇ ਜਲਦੀ ਹੀ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਮੌਜੂਦਾ ਸਮੇਂ ਸ੍ਰੀਨਗਰ ਅਤੇ ਜੰਮੂ ਦੋਹਾਂ ਸਾਈਡਾਂ ’ਤੇ ਟਰੈਫਿਕ ਰੋਕ ਦਿੱਤਾ ਗਿਆ ਹੈ। -ਏਜੰਸੀ