ਆਗਰਾ, 8 ਜੁਲਾਈ
ਬਕਰੀਦ ਮੌਕੇ 10 ਜੁਲਾਈ ਨੂੰ ਤਾਜ ਮਹੱਲ ਆਉਣ ਵਾਲੇ ਸੈਲਾਨੀਆਂ ਦੀ ਤਿੰਨ ਘੰਟੇ ਮੁਫ਼ਤ ਐਂਟਰੀ ਹੋਵੇਗੀ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਇਤਿਹਾਸਕ ਸਮਾਰਕ ਦੇ ਅਹਾਤੇ ਵਿੱਚ ਮਸਜਿਦ ਵਿੱਚ ਨਮਾਜ਼ ਅਦਾ ਕਰਨ ਲਈ ਸਵੇਰੇ 7 ਵਜੇ ਤੋਂ 10 ਤੱਕ ਐਂਟਰੀ ਮੁਫ਼ਤ ਹੋਵੇਗੀ। ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਆਗਰਾ ਸਰਕਲ ਦੇ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਰਾਜਕੁਮਾਰ ਪਟੇਲ ਨੇ ਦੱਸਿਆ, ‘‘ਐਤਵਾਰ ਨੂੰ ‘ਬਕਰੀਦ’ ਮੌਕੇ ਨਮਾਜ਼ ਅਦਾ ਕਰਨ ਲਈ ਤਾਜ ਮਹੱਲ ’ਚ ਸਵੇਰੇ 7 ਵਜੇ ਤੋਂ 10 ਤੱਕ ਐਂਟਰੀ ਮੁਫ਼ਤ ਹੋਵੇਗੀ। ਇਸ ਮੌਕੇ ਤਾਜ ਮਹੱਲ ਦੇ ਬੁਕਿੰਗ ਦਫ਼ਤਰ ਵੀ ਬੰਦ ਰਹਿਣਗੇ।’’