ਗਵਾਲੀਅਰ, 16 ਮਈ
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ’ਚ ਜੁਲਾਈ-ਅਗਸਤ ਮਹੀਨੇ ਤੋਂ ਕਾਫ਼ੀ ਮਾਤਰਾ ’ਚ ਕੋਵਿਡ-19 ਵੈਕਸੀਨ ਉਪਲੱਬਧ ਹੋਣਗੀਆਂ। ਕਰੋਨਾ ਨਾਲ ਨਜਿੱਠਣ ਨੂੰ ਲੈ ਕੇ ਕੇਂਦਰ ’ਤੇ ਹਮਲਾ ਕਰਨ ਵਾਲੀ ਕਾਂਗਰਸ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੇ ਸ਼ਾਸਨ ਦੌਰਾਨ ਅਜਿਹੇ ਕਦੇ ਵੀ ਔਖੇ ਸਮੇਂ ਦਾ ਸਾਹਮਣਾ ਨਹੀਂ ਕਰਨਾ ਪਿਆ। ਸੰਕਟ ਪ੍ਰਬੰਧਨ ਕਮੇਟੀ ਦੀ ਮੀਟਿੰਗ ਮਗਰੋਂ ਸ੍ਰੀ ਤੋਮਰ ਨੇ ਕਿਹਾ, ‘ਕਾਂਗਰਸ ਨੇ ਦੇਸ਼ ਜਾਂ ਲੋਕਾਂ ਦੇ ਹਿੱਤ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੂੰ ਆਪਣੇ ਸਮੇਂ ਦੌਰਾਨ ਕਦੇ ਕਰੋਨਾ ਮਹਾਮਾਰੀ ਦੇ ਵਰਗੇ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਿਆ।’ ਉਨ੍ਹਾਂ ਕਿਹਾ, ‘ਕਾਂਗਰਸ ਵੈਕਸੀਨ ਦੇ ਮਾਮਲੇ ’ਚ ਰਾਜਨੀਤੀ ਕਰ ਰਹੀ ਹੈ, ਜੋ ਕਿ ਬਹੁਤ ਬਦਕਿਸਮਤੀ ਵਾਲੀ ਗੱਲ ਹੈ। ਭਾਰਤ ’ਚ ਜੁਲਾਈ-ਅਗਸਤ ਮਹੀਨੇ ਵੈਕਸੀਨ ਦੀ ਖੁਰਾਕਾਂ ਢੁੱਕਵੀਂ ਮਾਤਰਾ ’ਚ ਉਪਲੱਬਧ ਹੋਣਗੀਆਂ।’ -ਏਜੰਸੀ