ਨਵੀਂ ਦਿੱਲੀ, 15 ਨਵੰਬਰ ਮਹਾਤਮਾ ਗਾਂਧੀ ਨੂੰ ਵਿਸ਼ਵ ਇਤਿਹਾਸ ਦੇ ਮਹਾਨ ਨੇਤਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਮਹਾਤਮਾ ਗਾਂਧੀ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਜੀਵਨ ਭਰ ਅਹਿੰਸਾ ਅਤੇ ਸੱਤਿਆਗ੍ਰਹਿ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਆਜ਼ਾਦ ਭਾਰਤ ਦੀ ਹਵਾ ਵਿੱਚ ਬਹੁਤੀ ਦੇਰ ਸਾਹ ਨਹੀਂ ਲਿਆ। 15 ਅਗਸਤ 1947 ਨੂੰ ਦੇਸ਼ ਸੁਤੰਤਰ ਹੋ ਗਿਆ ਅਤੇ 30 ਜਨਵਰੀ 1948 ਦੀ ਸ਼ਾਮ ਨੂੰ ਨੱਥੂ ਰਾਮ ਗੋਡਸੇ ਨੇ ਉਨ੍ਹਾਂ ਦੀ ਛਾਤੀ ਵਿੱਚ ਤਿੰਨ ਗੋਲੀਆਂ ਮਾਰ ਦਿੱਤੀਆਂ। ਇਸ ਅਪਰਾਧ ਕਾਰਨ ਨੱਥੂਰਾਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਹ 15 ਨਵੰਬਰ 1949 ਦਾ ਦਿਨ ਸੀ, ਜਦੋਂ ਉਸ ਨੂੰ ਫਾਂਸੀ ਦਿੱਤੀ ਗਈ ਸੀ। ਇਹ ਤੱਥ ਆਪਣੇ ਆਪ ਵਿਚ ਦਿਲਚਸਪ ਹੈ ਕਿ ਆਜ਼ਾਦੀ ਦੇ ਸੰਗਰਾਮ ਸਮੇਂ ਨੱਥੂਰਾਮ ਗੋਡਸੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਦੇ ਪ੍ਰਸ਼ੰਸਕ ਸੀ ਪਰ ਇੱਕ ਸਮਾਂ ਅਜਿਹਾ ਆਇਆ ਜਦੋਂ ਉਹ ਉਨ੍ਹਾਂ ਦਾ ਵਿਰੋਧੀ ਬਣ ਗਿਆ ਤੇ ਦੇਸ਼ ਦੀ ਵੰਡ ਲਈ ਉਨ੍ਹਾਂ ਦੋਸ਼ੀ ਮੰਨਦਾ ਸੀ।