ਨਵੀਂ ਦਿੱਲੀ, 16 ਅਗਸਤ
ਦੇਸ਼ ਦੀ ਵੰਡ ਵੇਲੇ ਪੰਜਾਬ ਵਿਚ ਹੋਏ ਖੂਨੀ ਦੰਗਿਆਂ ਬਾਰੇ ਹਰ ਕੋਈ ਜਾਣਦਾ ਹੈ ਪਰ ਆਜ਼ਾਦੀ ਤੋਂ ਇਕ ਸਾਲ ਪਹਿਲਾਂ 16 ਅਗਸਤ 1946 ਨੂੰ ਕਲਕੱਤੇ ਵਿਚ ਹੋਏ ਫਿਰਕੂ ਦੰਗਿਆਂ ਨੇ ਬੰਗਾਲ ਦੀ ਧਰਤੀ ਨੂੰ ਲਾਲ ਕਰ ਦਿੱਤਾ ਸੀ। ਮੁਸਲਿਮ ਲੀਗ ਨੇ ਇਸ ਦਿਨ ਨੂੰ ਡਾਇਰੈਕਟ ਐਕਸ਼ਨ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਪੂਰਬੀ ਬੰਗਾਲ ਵਿੱਚ ਦੰਗੇ ਭੜਕ ਗਏ। ਇਹ ਦੰਗੇ ਪੂਰਬੀ ਬੰਗਾਲ ਦੇ ਨੋਆਖਲੀ ਜ਼ਿਲ੍ਹੇ ਵਿਚ ਸ਼ੁਰੂ ਹੋਏ ਸਨ ਅਤੇ 72 ਘੰਟਿਆਂ ਤੱਕ ਚੱਲੇ ਇਨ੍ਹਾਂ ਦੰਗਿਆਂ ਵਿਚ ਛੇ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। 20 ਹਜ਼ਾਰ ਤੋਂ ਵੱਧ ਗੰਭੀਰ ਜ਼ਖਮੀ ਹੋਏ ਅਤੇ ਇਕ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ।