ਨਵੀਂ ਦਿੱਲੀ, 16 ਮਾਰਚ
ਸਰਕਾਰੀ ਬੈਂਕਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ, ਜਿਸ ਕਾਰਨ ਸਮੁੱਚਾ ਕੰਮਕਾਜ ਠੱਪ ਹੈ। ਇਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਰਾਜ ਸਭਾ ਵਿੱਚ ਬੈਂਕਾਂ ਦੀ ਹੜਤਾਲ ਦਾ ਮਾਮਲਾ ਗੂੰਜਿਆ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਗਨ ਖੜਗੇ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਮਾਮਲੇ ’ਤੇ ਸੰਸਦ ਵਿੱਚ ਬਿਆਨ ਦੇਣ। ਸਿਫ਼ਰ ਕਾਲ ਦੌਰਾਨ ਸ੍ਰੀ ਖੜਗੇ ਨੇ ਕਿਹਾ ਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੈਂਕਾਂ ਦੀ ਕੰਮ ਠੱਪ ਹੈ ਤੇ ਆਮ ਜਨਤਾ ਤੇ ਕਾਰੋਬਾਰੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਰੀਬ 12 ਸਰਕਾਰੀ ਬੈਂਕ ਹਨ ਤੇ ਇਨ੍ਹਾਂ ਦੀਆਂ ਇਕ ਲੱਖ ਬ੍ਰਾਂਚਾਂ ਹਨ। ਇਨ੍ਹਾਂ ਵਿੱਚ 13 ਮੁਲਾਜ਼ਮ ਹਨ ਤੇ 75 ਕਰੋੜ ਤੋਂ ਵੱਧ ਖਾਤਾਧਾਰੀ ਹਨ। ਇਨ੍ਹਾਂ ਵਿਚੋਂ ਕਿਸੇ ਨਾਲ ਵੀ ਸਾਲਾਹ ਕੀਤੇ ਬਗ਼ੈਰ ਸਰਕਾਰ ਨੇ ਬੈਂਕਾਂ ਦੇ ਨਿੱਜੀਕਰਨ ਦਾ ਫ਼ੈਸਲਾ ਕੀਤਾ ਹੈ।