ਨਵੀਂ ਦਿੱਲੀ, 20 ਸਤੰਬਰ
ਸੰਸਦ ਵੱਲੋਂ ਖੇਤੀ ਬਿੱਲਾਂ ਨੂੰ ਪਾਸ ਕਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਖੇਤੀ ਇਤਿਹਾਸ ਦੇ ਸੁਨਹਿਰੀ ਪਲ ਹਨ। ਇਹ ਬਿੱਲ ਖੇਤੀ ਸੈਕਟਰ ਵਿੱਚ ਪੂਰੀ ਤਰ੍ਹਾਂ ਬਦਲਾਅ ਨੂੰ ਯਕੀਨੀ ਬਣਾਉਣਗੇ ਤੇ ਕਰੋੜਾਂ ਨੂੰ ਮਜ਼ਬੂਤੀ ਦੇਣਗੇ। ਇਨ੍ਹਾਂ ਨਾਲ ਵਿਚੋਲਿਆਂ ਤੋਂ ਕਿਸਾਨਾਂ ਨੂੰ ਮੁਕਤੀ ਮਿਲੇਗੀ। ਇਸ ਦੇ ਨਾਲ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਰਫ਼ਤਰ ਤੇਜ਼ ਹੋਵੇਗੀ।