ਨਵੀਂ ਦਿੱਲੀ: 1 ਨਵੰਬਰ
31 ਅਕਤੂਬਰ ਨੂੰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਅਗਲੇ ਹੀ ਦਿਨ 1 ਨਵੰਬਰ 1984 ਨੂੰ ਦੇਸ਼ ਦੀ ਰਾਜਧਾਨੀ ਸਮੇਤ ਭਾਰਤ ਦੇ ਕਈ ਇਲਾਕਿਆਂ ਵਿਚ ਸਿੱਖਾਂ ਦਾ ਕਤਲ-ਏ-ਆਮ ਸ਼ੁਰੂ ਹੋ ਗਿਆ। ਇਹ ਦੰਗੇ ਦੇਸ਼ ਦੇ ਸਿੱਖਾਂ ਨੂੰ ਅਜਿਹਾ ਜ਼ਖਮ ਤੇ ਦਰਦ ਦੇ ਗਏ ਜੋ ਆਉਣ ਵਾਲੀਆਂ ਕਈ ਪੀੜੀਆਂ ਨੂੰ ਬੇਚੈਨ ਕਰਦੇ ਰਹਿਣਗੇ। ਅੱਜ ਦੇ ਹੀ ਦਿਨ 1966 ਵਿੱਚ ਭਾਸ਼ਾ ਦੇ ਅਧਾਰ ’ਤੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਤੇ ਇਸ ਵਿਚੋਂ ਹਰਿਆਣਾ ਬਣਾ ਦਿੱਤਾ। ਚੰਡੀਗੜ੍ਹ ਨੂੰ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵੀ ਬਣਾਇਆ ਗਿਆ ਸੀ।