ਨਵੀਂ ਦਿੱਲੀ, 30 ਅਗਸਤ
ਇਤਿਹਾਸ ਵਿਚ ਅੱਜ ਦਾ ਦਿਨ ਤਖ਼ਤ ਲਈ ਭਰਾ ਵਲੋਂ ਭਰਾ ਦੀ ਹੱਤਿਆ ਕਰਨ ਦੀ ਦੁਖਦਾਈ ਘਟਨਾ ਦੇ ਹੋਈ ਸੀ। ਦਰਅਸਲ ਸ਼ਾਹਜਹਾਂ ਦੇ ਵੱਡੇ ਬੇਟੇ ਦਾਰਾ ਸ਼ਿਕੋਹ ਨੂੰ ਉਸ ਦੇ ਛੋਟੇ ਭਰਾ ਔਰੰਗਜ਼ੇਬ ਨੇ 30 ਅਗਸਤ 1659 ਵਿਚ ਮਾਰ ਦਿੱਤਾ ਸੀ। ਉਸ ਵੇਲੇ ਦਾਰਾ ਦੀ ਉਮਰ 44 ਸਾਲ ਸੀ। ਸੰਨ 1633 ਵਿਚ ਦਾਰਾ ਸ਼ਿਕੋਹ ਨੂੰ ਯੁਵਰਾਜ ਐਲਾਨਿਆਂ ਗਿਆ ਸੀ ਅਤੇ ਸ਼ਾਹਜਹਾਂ ਉਸ ਨੂੰ ਆਪਣਾ ਉੱਤਰਾਧਿਕਾਰੀ ਮੰਨਦਾ ਸੀ। ਇਹ ਗੱਲ ਸ਼ਾਹਜਹਾਂ ਦੇ ਦੂਜੇ ਪੁੱਤਰਾਂ ਨੂੰ ਪਸੰਦ ਨਹੀਂ ਸੀ। ਇਸ ਲਈ ਸ਼ਾਹਜਹਾਂ ਜਦੋਂ ਬਿਮਾਰ ਹੋ ਗਿਆ ਤਾਂ ਔਰੰਗਜ਼ੇਬ ਨੇ ਦਿੱਲੀ ਵਿੱਚ ਦਾਰਾ ਦਾ ਕਤਲ ਕਰਵਾ ਦਿੱਤਾ।