ਨਵੀਂ ਦਿੱਲੀ: ਨਵੇਂ ਆਈਟੀ ਨੇਮਾਂ ਨੂੰ ਲੈ ਕੇ ਸਰਕਾਰ ਤੇ ਟਵਿੱਟਰ ਦਰਮਿਆਨ ਬਣੇ ਜਮੂਦ ਦਰਮਿਆਨ ਨਵੇਂ ਸੂਚਨਾ ਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਮਾਈਕਰੋ ਬਲੌਗਿੰਗ ਸਾਈਟ ਦੇ ਹਵਾਲੇ ਨਾਲ ਕਿਹਾ ਕਿ ਜੋ ਭਾਰਤ ਵਿੱਚ ਰਹਿੰਦੇ ਤੇ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸ ਮੁਲਕ ਦੇ ਨੇਮਾਂ/ਕਾਨੂੰਨਾਂ ਦੀ ਵੀ ਪਾਲਣਾ ਕਰਨੀ ਹੋਵੇਗਾ। ਵੈਸ਼ਨਵ ਨੇ ਇਹ ਗੱਲ ਭਾਜਪਾ ਦੇ ਜਨਰਲ ਸਕੱਤਰ (ਸੰਸਥਾ) ਬੀ.ਐੱਲ.ਸੰਤੋਸ਼ ਨੂੰ ਪਾਰਟੀ ਦਫ਼ਤਰ ’ਚ ਮਿਲਣ ਮਗਰੋਂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਸੰਦਰਭ ਵਿੱਚ ਕੀਤੀ। -ਪੀਟੀਆਈ