ਕੋਲਕਾਤਾ: ਪੱਛਮੀ ਬੰਗਾਲ ਵਿਚ ਰਾਜ ਸਭਾ ਸੀਟ ਲਈ ਹੋਣ ਵਾਲੀ ਜ਼ਿਮਨੀ ਚੋਣ ਲਈ ਟੀਐਮਸੀ ਨੇ ਸੁਸ਼ਮਿਤਾ ਦੇਵ ਨੂੰ ਉਮੀਦਵਾਰ ਬਣਾਇਆ ਹੈ। ਉਹ ਹਾਲ ਹੀ ਵਿਚ ਕਾਂਗਰਸ ਛੱਡ ਕੇ ਟੀਐਮਸੀ ਵਿਚ ਸ਼ਾਮਲ ਹੋਈ ਸੀ। ਪੱਛਮੀ ਮੇਦਨੀਪੁਰ ਦੇ ਸਬੰਗ ਤੋਂ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਮਾਨਸ ਭੂਨੀਆ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਇਹ ਸੀਟ ਖਾਲੀ ਹੋ ਗਈ ਸੀ। ਬੰਗਾਲ ਸਣੇ ਛੇ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ ਚਾਰ ਅਕਤੂਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਦੇਵ ਕਾਂਗਰਸ ਲਈ ਕੌਮੀ ਪੱਧਰ ਉਤੇ ਤਰਜਮਾਨ ਰਹਿ ਚੁੱਕੀ ਹੈ। ਉਹ ਇਸ ਦੇ ਮਹਿਲਾ ਵਿੰਗ ਦੀ ਮੁਖੀ ਵੀ ਰਹੀ ਹੈ। ਟੀਐਮਸੀ ਵੱਲੋਂ ਸੁਸ਼ਮਿਤਾ ਨੂੰ ਅਸਾਮ ਤੇ ਤ੍ਰਿਪੁਰਾ ਵਿਚ ਪਾਰਟੀ ਗਤੀਵਿਧੀਆਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। -ਪੀਟੀਆਈ