ਨਵੀਂ ਦਿੱਲੀ, 10 ਜੁਲਾਈ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਆਗਾਮੀ ਰਾਜ ਸਭਾ ਚੋਣਾਂ ਲਈ ਪਾਰਟੀ ਦੇ ਬੁਲਾਰੇ ਡੇਰੇਕ ਓ’ ਬ੍ਰਾਇਨ ਸਮੇਤ ਛੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਹੋਰ ਉਮੀਦਵਾਰਾਂ ਵਿੱਚ ਡੋਲਾ ਸੇਨ, ਸੁਖੇਂਦੂ ਸ਼ੇਖਰ ਰਾਏ, ਸਮੀਰੁਲ ਇਸਲਾਮ, ਪ੍ਰਕਾਸ਼ ਚਿਕ ਬੜਾਇਕ ਅਤੇ ਸਾਕੇਤ ਗੋਖਲੇ ਸ਼ਾਮਲ ਹਨ। ਭਾਰਤ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਗੋਆ, ਗੁਜਰਾਤ ਅਤੇ ਪੱਛਮੀ ਬੰਗਾਲ ਦੀਆਂ 10 ਰਾਜ ਸਭਾ ਸੀਟਾਂ ਲਈ 24 ਜੁਲਾਈ ਨੂੰ ਚੋਣਾਂ ਕਰਵਾਈਆਂ ਜਾਣਗੀਆਂ।