ਅਗਰਤਲਾ, 28 ਨਵੰਬਰ
ਤ੍ਰਿਪੁਰਾ ਵਿੱਚ ਸੱਤਾਧਾਰੀ ਭਾਜਪਾ ਨੇ 51 ਮੈਂਬਰੀ ਅਗਰਤਲਾ ਨਗਰ ਨਿਗਮ (ਏਐੱਮਸੀ) ਦੀਆਂ ਸਾਰੀਆਂ ਸੀਟਾਂ ਜਿੱਤ ਕੇ ਅਤੇ ਕਈ ਹੋਰ ਸ਼ਹਿਰੀ ਨਗਰ ਕੌਂਸਲਾਂ ’ਤੇ ਕਬਜ਼ਾ ਕਰਕੇ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰਾਂ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਅਤੇ ਸੀਪੀਐੱਮ ਅਗਰਤਲਾ ਨਗਰ ਨਿਗਮ ਚੋਣਾਂ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਰਾਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਗਵਾਂ ਪਾਰਟੀ ਨੇ 15 ਮੈਂਬਰੀ ਖੋਵਾਈ ਨਗਰ ਕੌਂਸਲ, 17 ਮੈਂਬਰੀ ਬੋਲੋਨੀਆ ਨਗਰ ਕੌਂਸਲ, 15 ਮੈਂਬਰੀ ਕੁਮਾਰਘਾਟ ਨਗਰ ਕੌਂਸਲ ਅਤੇ ਨੌਂ ਮੈਂਬਰੀ ਸਬਰੂਮ ਨਗਰ ਪੰਚਾਇਤ ਦੇ ਸਾਰੇ ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। -ਪੀਟੀਆਈ