ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਟਿਕਰੀ ਬਾਰਡਰ ਉੱਤੇ ਲੱਗੀਆਂ ਇਕ ਪਾਸੇ ਦੀਆਂ ਰੋਕਾਂ ਹਟਾ ਦਿੱਤੀਆਂ ਹਨ। ਇਹ ਰੋਕਾਂ ਦਿੱਲੀ ਤੋਂ ਬਹਾਦਰਗੜ੍ਹ ਰੂਟ ਵਾਲੇ ਪਾਸੇ ਤੋਂ ਹਟਾਈਆਂ ਗਈਆਂ ਹਨ। ਕਿਸਾਨ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਗ੍ਰਹਿ ਸਕੱਤਰ ਦੀ ਟਿਕਰੀ ਮੋਰਚੇ ਦੇ ਆਗੂਆਂ ਨਾਲ 26 ਅਕਤੂਬਰ ਨੂੰ ਟਿਕਰੀ ਵਿਖੇ ਹੀ ਹੋਈ ਮੀਟਿੰਗ ਦੌਰਾਨ ਇਹ ਮੁੱਦਾ ਉੱਠਿਆ ਸੀ। ਅੱਜ ਸਵੇਰੇ ਵਾਪਰੇ ਸੜਕੀ ਹਾਦਸੇ ਕਾਰਨ ਵੀ ਪ੍ਰਸ਼ਾਸਨ ਉਪਰ ਦਬਾਅ ਦੱਸਿਆ ਜਾ ਰਿਹਾ ਹੈ।