ਨਵੀਂ ਦਿੱਲੀ, 19 ਜਨਵਰੀ
ਇਥੋਂ ਦੇ ਤਿਹਾੜ ਜੇਲ੍ਹ ਦੇ ਕੈਦੀ ਨੇ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਮੋਬਾਈਲ ਫੋਨ ਨਿਗਲ ਲਿਆ ਤਾਂ ਕਿ ਉਹ ਫੜਿਆ ਨਾ ਜਾ ਸਕੇ। ਇਹ ਜਾਣਕਾਰੀ ਪੁਲੀਸ ਨੇ ਬੁੱਧਵਾਰ ਨੂੰ ਦਿੱਤੀ ਹੈ। ਪੁਲੀਸ ਅਨੁਸਾਰ ਡਾਕਟਰਾਂ ਨੇ ਐਂਡੋਸਕੋਪੀ ਰਾਹੀਂ ਉਸ ਦੇ ਪੇਟ ਵਿੱਚੋਂ ਮੋਬਾਈਲ ਫੋਨ ਕੱਢਿਆ। ਦਿੱਲੀ ਦੀਆਂ ਜੇਲ੍ਹਾਂ ਦੇ ਡਾਇਰੈਕਟਰ-ਜਨਰਲ ਸੰਦੀਪ ਗੋਇਲ ਨੇ ਦੱਸਿਆ ਕਿ ਇਹ ਘਟਨਾ 5 ਜਨਵਰੀ ਨੂੰ ਵਾਪਰੀ ਸੀ। ਜੇਲ੍ਹ ਦੇ ਅਧਿਕਾਰੀ ਜਦੋਂ ਕੇਂਦਰੀ ਜੇਲ੍ਹ ਨੰਬਰ 1 ਵਿੱਚ ਜਾਂਚ ਲਈ ਦਾਖਲ ਹੋਏ ਤਾਂ ਕੈਦੀ ਨੇ ਫੋਨ ਨਿਗਲ ਲਿਆ। ਉਸ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਪਹੁੰਚਾਇਆ ਗਿਆ ਤੇ ਬਾਅਦ ਵਿੱਚ ਜੀਬੀ ਪੰਤ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਜਿਥੇ ਡਾਕਟਰਾਂ ਨੇ ਐਂਡੋਸਕੋਪੀ ਰਾਹੀਂ ਪੇਟ ਵਿੱਚੋਂ ਮੋਬਾਈਲ ਫੋਨ ਕੱਢਿਆ। ਕੇਦੀ ਨੂੰ ਮੁੜ ਜੇਲ੍ਹ ਵਿੰਚ ਸ਼ਿਫਟ ਕਰ ਦਿੱਤਾ ਗਿਆ ਹੈ। -ਪੀਟੀਆਈ