ਬਾਯਦ (ਗੁਜਰਾਤ): ਇੱਥੋਂ ਦੇ ਅਰਾਵਲੀ ਜ਼ਿਲ੍ਹੇ ਵਿੱਚ ਇੱਕ ਦਲਿਤ ਵਿਅਕਤੀ ਦੀ ਬਰਾਤ ’ਤੇ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਪੱਥਰ ਸੁੱਟੇ। ਉਨ੍ਹਾਂ ਬਰਾਤ ’ਚ ਕੁਝ ਲੋਕਾਂ ਵੱਲੋਂ ਰਵਾਇਤੀ ਟੋਪੀ ਪਾਉਣ ਅਤੇ ਡੀਜੇ ਦੀ ਵਰਤੋਂ ਕਰਨ ’ਤੇ ਇਤਰਾਜ਼ ਜ਼ਾਹਰ ਕੀਤਾ। ਇਹ ਘਟਨਾ ਮੰਗਲਵਾਰ ਸ਼ਾਮ ਉਸ ਸਮੇਂ ਵਾਪਰੀ ਜਦੋਂ ਬਰਾਤ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਪਿੰਡ ਲਿੰਚ ਜਾ ਰਹੀ ਸੀ। ਅੰਬਲਿਯਾਰਾ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਆਰ ਐੱਮ ਦਾਮੋਰ ਨੇ ਦੱਸਿਆ ਕਿ ਇਸ ਮਾਮਲੇ ’ਚ ਰਾਜਪੂਤ ਸਮਾਜ ਦੇ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
-ਪੀਟੀਆਈ