ਨਾਸਿਕ, 5 ਦਸੰਬਰ
ਮਹਾਰਾਸ਼ਟਰ ਵਿਚ ਅੱਜ ਇੱਥੇ ਇਕ ਸੰਗਠਨ ਦੇ ਕਾਰਕੁਨਾਂ ਨੇ ਸੀਨੀਅਰ ਪੱਤਰਕਾਰ ਤੇ ਲੇਖਕ ਗਿਰੀਸ਼ ਕੁਬੇਰ ਉਤੇ ਸਿਆਹੀ ਸੁੱਟ ਦਿੱਤੀ। ਘਟਨਾ 94ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਵਿਚ ਵਾਪਰੀ। ਘਟਨਾ ਪਿੱਛੇ ਸੰਭਾਜੀ ਬ੍ਰਿਗੇਡ ਦਾ ਹੱਥ ਦੱਸਿਆ ਜਾ ਰਿਹਾ ਹੈ। ਉਹ ਕੁਬੇਰ ਵੱਲੋਂ ਛੱਤਰਪਤੀ ਸੰਭਾਜੀ ਮਹਾਰਾਜ ਬਾਰੇ ਦਿੱਤੇ ਗਏ ਕਿਸੇ ਹਵਾਲੇ ਤੋਂ ਨਾਰਾਜ਼ ਸਨ ਜੋ ਕਿ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਸਨ। ਇਹ ਹਵਾਲਾ ਗਿਰੀਸ਼ ਕੁਬੇਰ ਨੇ ਆਪਣੀ ਕਿਤਾਬ ਵਿੱਚ ਦਿੱਤਾ ਸੀ। ਕੁਬੇਰ ਨੇ ਸੰਮੇਲਨ ਵਿਚ ਕਿਸੇ ਸਮਾਗਮ ਵਿਚ ਹਿੱਸਾ ਲੈਣਾ ਸੀ। ਜਦ ਉਹ ਮੁੱਖ ਪੰਡਾਲ ਪਿੱਛੇ ਮੰਚ ਕੋਲ ਖੜ੍ਹੇ ਸਨ ਤਾਂ ਦੋ-ਤਿੰਨ ਅਣਪਛਾਤਿਆਂ ਨੇ ਉਨ੍ਹਾਂ ਉਤੇ ਸਿਆਹੀ ਸੁੱਟੀ। ਘਟਨਾ ਤੋਂ ਬਾਅਦ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। -ਪੀਟੀਆਈ