ਪ੍ਰਤਾਪਗੜ੍ਹ (ਯੂਪੀ): ਪ੍ਰਤਾਪਗੜ੍ਹ ਜ਼ਿਲ੍ਹੇ ਦੇ ਇੱਕ ਪਿੰਡ ’ਚ ਝੌਂਪੜੀ ’ਚ ਸੌਂ ਰਹੇ ਇੱਕ ਦਲਿਤ ਜੋੜੇ ’ਤੇ ਕੁਝ ਅਣਪਛਾਤੇ ਲੋਕਾਂ ਨੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ ’ਚ ਦੋਵੇਂ ਜੀਅ ਗੰਭੀਰ ਜ਼ਖ਼ਮੀ ਹੋ ਗਏ ਹਨ। ਏਐੱਸਪੀ ਦਿਨੇਸ਼ ਦਿਵੇਦੀ ਨੇ ਅੱਜ ਦੱਸਿਆ ਕਿ ਲੰਘੀ ਰਾਤ ਭੋਗਾਪੁਰ ਪਿੰਡ ਸਥਿਤ ਇੱਕ ਮੁਰਗੀ ਫਾਰਮ ਨੇੜੇ ਝੌਂਪੜੀ ’ਚ ਪਤਨੀ-ਪਤਨੀ ਆਪਣੇ ਬੱਚਿਆਂ ਨਾਲ ਸੌਂ ਰਹੇ ਸਨ। ਦੇਰ ਰਾਤ ਕਿਸੇ ਨੇ ਉਨ੍ਹਾਂ ’ਤੇ ਤੇਜ਼ ਸੁੱਟ ਦਿੱਤਾ। ਇਸ ਘਟਨਾ ’ਚ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ।
-ਪੀਟੀਆਈ