ਨਵੀਂ ਦਿੱਲੀ: ਸਰਕਾਰ ਨੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਕਾਰਜਕਾਲ ਵਿਚ ਤਿੰਨ ਸਾਲ ਦਾ ਵਾਧਾ ਕਰ ਦਿੱਤਾ ਹੈ। ਹੁਣ ਉਹ 2024 ਤੱਕ ਆਰਬੀਆਈ ਦੇ ਗਵਰਨਰ ਬਣੇ ਰਹਿਣਗੇ। ਦਾਸ ਨੂੰ ਦਸੰਬਰ, 2018 ਵਿਚ ਆਰਬੀਆਈ ਦਾ 25ਵਾਂ ਗਵਰਨਰ ਲਾਇਆ ਗਿਆ ਸੀ। ਇਹ ਨਿਯੁਕਤੀ ਤਿੰਨ ਸਾਲਾਂ ਲਈ ਸੀ। ਕਾਰਜਕਾਲ ਵਿਚ ਵਾਧਾ 10 ਦਸੰਬਰ , 2021 ਤੋਂ ਕੀਤਾ ਗਿਆ ਹੈ। ਇਸ ਬਾਰੇ ਫ਼ੈਸਲਾ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਨਿਯੁਕਤੀਆਂ ਬਾਰੇ ਕਮੇਟੀ ਨੇ ਲਿਆ ਹੈ। -ਪੀਟੀਆਈ