ਨਵੀਂ ਦਿੱਲੀ, 29 ਅਕਤੂਬਰਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਕਾਰਜਕਾਲ ’ਚ ਦਸੰਬਰ 2024 ਤੱਕ ਤਿੰਨ ਸਾਲ ਲਈ ਵਧਾ ਦਿੱਤਾ ਹੈ। ਸ੍ਰੀ ਦਾਸ ਨੂੰ 11 ਦਸੰਬਰ 2018 ਨੂੰ ਆਰਬੀਆਈ ਦੇ 25ਵੇਂ ਗਵਰਨਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਦੋਂ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਸੀ।