ਬੰਗਲੌਰ, 11 ਸਤੰਬਰ
ਕਰਨਾਟਕ ਦੇ ਮਾਂਡਿਆ ਦੇ ਮਸ਼ਹੂਰ ਮੰਦਰ ਵਿਚ ਚੋਰਾਂ ਨੇ ਤਿੰਨ ਪੁਜਾਰੀਆਂ ਨੂੰ ਕਤਲ ਕਰਕੇ ਮੰਦਰ ਵਿੱਚੋਂ ਨਕਦੀ ਲੈ ਕੇ ਫ਼ਰਾਰ ਹੋ ਗਏ। ਪੁਲੀਸ ਦੇ ਅਨੁਸਾਰ ਗਰੋਹ ਦੇ ਮੈਂਬਰਾਂ ਨੇ ਵੀਰਵਾਰ ਦੀ ਰਾਤ ਨੂੰ ਅਰਕੇਸ਼ਵਰ ਮੰਦਰ ਦੇ ਪੁਜਾਰੀਆਂ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਦਾਨ ਬਾਕਸੇ ਵਿਚੋਂ ਨਕਦੀ ਲੈ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਚੋਰਾਂ ਨੇ ਦਾਨ ਬਕਸੇ ਵਿਚ ਰੱਖੇ ਸਿੱਕੇ ਨਹੀਂ ਚੁੱਕੇ। ਲੁਟੇਰੇ ਜਦੋਂ ਮੰਦਰ ਵਿੱਚ ਦਾਖਲ ਹੋਏ ਤਾਂ ਪੁਜਾਰੀ ਸੁੱਤੇ ਪਏ ਸਨ। ਪੁਜਾਰੀ ਮੰਦਰ ਵਿਚ ਰਹਿੰਦੇ ਸਨ।