ਬੰਗਲੂਰੂ, 21 ਅਕਤੂਬਰ
ਕਰਨਾਟਕ ਪੁਲੀਸ ਨੇ ਇੱਥੇ ਨਸ਼ਾ ਤਸਕਰੀ ਦੇ ਦੋਸ਼ ਹੇਠ ਤਿੰਨ ਰੇਲਵੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ 80 ਲੱਖ ਰੁਪਏ ਮੁੱਲ ਦਾ ਹਸ਼ੀਸ਼ ਤੇਲ ਤੇ ਗਾਂਜਾ ਬਰਾਮਦ ਕਰਨ ਦਾਅਵਾ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮ ਉਤਰ-ਪੂਰਬ ਫਰੰਟੀਅਰ ਰੇਲਵੇ ਅਗਰਤਲਾ ਕੋਚਿੰਗ ਵਿਭਾਗ ਵਿੱਚ ਏਸੀ ਮਕੈਨਿਕ ਅਤੇ ਬੈੱਡਰੋਲ ਸਟਾਫ ਵਜੋਂ ਕੰਮ ਕਰਦੇ ਸਨ। ਉਹ ਰੇਲਗੱਡੀ ਰਾਹੀਂ ਆਸਾਮ ਤੋਂ ਬੰਗਲੂਰੂ ਵਿੱਚ ਹਸ਼ੀਸ਼ ਤੇਲ ਅਤੇ ਗਾਂਜਾ ਦੇ ਤਸਕਰੀ ਕਰਦੇ ਸਨ। ਬੰਗਲੂਰੂ ਸਿਟੀ ਸੈਂਟਰਲ ਕਰਾਈਮ ਬਰਾਂਚ ਨੂੰ ਨਸ਼ਾ ਤਸਕਰੀ ਨੈੱਟਵਰਕ ਬਾਰੇ ਸੂਹ ਮਿਲੀ ਸੀ । ਪੁਲੀਸ ਮੁਤਾਬਕ ਇਹ ਅਪਰੇਸ਼ਨ ਬਯੱਪਨਹੱਲੀ ਥਾਣਾ ਖੇਤਰ ਅਧੀਨ ਪੈਂਦੇ ਐੱਸਐੱਮਟੀਵੀ ਰੇਲਵੇ ਸਟੇਸ਼ਨ ’ਤੇ ਚਲਾਇਆ ਗਿਆ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 1.10 ਕਿਲੋ ਹਸ਼ੀਸ਼ ਤੇਲ ਅਤੇ 6 ਕਿਲੋ ਗਾਂਜਾ ਜ਼ਬਤ ਕੀਤਾ ਗਿਆ। -ਆਈਏਐੱਨਐੱਸ