ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਨਿੱਜੀ ਖੇਤਰ ਦੇ ਤਿੰਨ ਬੈਂਕਾਂ ਨੂੰ ਵਿਦੇਸ਼ਾਂ ਵਿੱਚ ਸੈਨਾ ਦੇ ਸਾਜ਼ੋ-ਸਾਮਾਨ ਦੀ ਖ਼ਰੀਦ ਨਾਲ ਸਬੰਧਤ ਵਿੱਤੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸੇਵਾਵਾਂ ਐੱਚਡੀਐੱਫਸੀ ਬੈਂਕ ਲਿਮਿਟਡ, ਆਈਸੀਆਈਸੀਆਈ ਬੈਂਕ ਅਤੇ ਐਕਸਿਸ ਬੈਂਕ ਮੁਹੱਈਆ ਕਰਵਾਉਣਗੇ। ਇਸ ਤੋਂ ਪਹਿਲਾਂ ਸਿਰਫ਼ ਜਨਤਕ ਖੇਤਰ ਦੇ ਬੈਂਕ ਹੀ ਰੱਖਿਆ ਮੰਤਰਾਲੇ ਨੂੰ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਦੇ ਸਨ। ਰੱਖਿਆ ਮੰਤਰਾਲੇ ਨੇ ਅੱਜ ਇੱਥੇ ਐਲਾਨ ਕਰਦਿਆਂ ਕਿਹਾ, ‘‘ਨਿੱਜੀ ਖੇਤਰ ਦੇ ਚੁਣੇ ਗਏ ਬੈਂਕਾਂ ਨੂੰ ਦੋ ਹਜ਼ਾਰ ਕਰੋੜ ਰੁਪਏ ਦੇ ਐੱਲਓਸੀ ਕਾਰੋਬਾਰ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਵਿੱਚ ਹਰੇਕ ਬੈਂਕ ਇੱਕ ਸਾਲ ਲਈ ਪੂੁੰਜੀ ਅਤੇ ਮਾਲੀਆ ਦੋਵੇਂ ਤਰ੍ਹਾਂ ਦੇ ਮੋਰਚੇ ਉੱਤੇ 666 ਕਰੋੜ ਰੁਪਏ ਪ੍ਰਦਾਨ ਕਰ ਸਕਦਾ ਹੈ।’’ -ਪੀਟੀਆਈ