ਅਹਿਮਦਾਬਾਦ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 2004 ਦੇ ਇਸ਼ਰਤ ਜਹਾਂ ਫ਼ਰਜ਼ੀ ਮੁਕਾਬਲਾ ਕੇਸ ਵਿਚ ਪੁਲੀਸ ਅਧਿਕਾਰੀ ਜੀ.ਐਲ. ਸਿੰਘਲ, ਤਰੁਣ ਬਰੋਟ ਅਤੇ ਅਨਾਜੂ ਚੌਧਰੀ ਨੂੰ ਦੋਸ਼ ਮੁਕਤ ਕਰਾਰ ਦਿੱਤਾ ਹੈ। ਵਿਸ਼ੇਸ਼ ਸੀਬੀਆਈ ਜੱਜ ਵੀ.ਆਰ. ਰਾਵਲ ਨੇ ਤਿੰਨਾਂ ਵੱਲੋਂ ਦਾਇਰ ਅਰਜ਼ੀ ਮਨਜ਼ੂਰ ਕਰ ਲਈ ਤੇ ਉਨ੍ਹਾਂ ਨੂੰ ਕੇਸ ਤੋਂ ਵੱਖ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਸੀਬੀਆਈ ਨੇ ਗੁਜਰਾਤ ਸਰਕਾਰ ਦੇ ਉਸ ਹੁਕਮ ਖ਼ਿਲਾਫ਼ ਕੁਝ ਵਿਸ਼ੇਸ਼ ਦਾਇਰ ਨਹੀਂ ਕੀਤਾ ਹੈ ਜਿਸ ਵਿਚ ਰਾਜ ਸਰਕਾਰ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਇਸ ਤੋਂ ਲੱਗਦਾ ਹੈ ਕਿ ਅਰਜ਼ੀਕਰਤਾ/ਮੁਲਜ਼ਮ ਆਪਣੀ ਡਿਊਟੀ ਹੀ ਕਰ ਰਹੇ ਸਨ। -ਪੀਟੀਆਈ