ਸ੍ਰੀਨਗਰ: ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਮਾਰੇ ਗਏ। ਇਲਾਕੇ ’ਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ’ਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਆਰੰਭੀ ਸੀ। ਦੱਖਣੀ ਕਸ਼ਮੀਰ ਦੇ ਇਸ ਜ਼ਿਲ੍ਹੇ ਦੇ ਰਾਣੀਪੁਰਾ ਖੇਤਰ ’ਚ ਜਦੋਂ ਇਲਾਕੇ ਨੂੰ ਘੇਰ ਕੇ ਤਲਾਸ਼ੀ ਲਈ ਜਾ ਰਹੀ ਸੀ ਤਾਂ ਇਸੇ ਦੌਰਾਨ ਦਹਿਸ਼ਤਗਰਦਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ 3 ਅਤਿਵਾਦੀ ਮਾਰੇ ਗਏ। ਦਹਿਸ਼ਤਗਰਦਾਂ ਵਿਚੋਂ ਇਕ ਦੀ ਸ਼ਨਾਖ਼ਤ ਲਸ਼ਕਰ ਦੇ ਆਰਿਫ਼ ਹਜ਼ਾਮ ਵਜੋਂ ਹੋਈ ਹੈ। ਹਜ਼ਾਮ ਟੈਰੀਟੋਰੀਅਲ ਫ਼ੌਜੀ ਜਵਾਨ ਮਨਜ਼ੂਰ ਬੇਗ਼ ਦੀ ਜੂਨ 2019 ਵਿਚ ਹੋਈ ਹੱਤਿਆ ’ਚ ਸ਼ਾਮਲ ਸੀ। -ਪੀਟੀਆਈ