ਆਗਰਾ, 11 ਮਾਰਚ
ਤਾਜ ਮਹਿਲ ਦੇ ਅਹਾਤੇ ’ਚ ਅੱਜ ਸ਼ਿਵ ਪੂਜਾ ਕਰਦੇ ਹਿੰਦੂ ਮਹਾਸਭਾ ਦੇ ਤਿੰਨ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਾਜਗੰਜ ਥਾਣੇ ਦੇ ਇੰਸਪੈਕਟਰ ਚੰਦਰ ਤ੍ਰਿਪਾਠੀ ਨੇ ਦੱਸਿਆ ਕਿ ਕੇਂਦਰੀ ਉਦਯੋਗ ਸੁਰੱਖਿਆ ਬਲ ਦੇ ਮੁਲਾਜ਼ਮਾਂ ਵੱਲੋਂ ਫੜ ਕੇ ਪੁਲੀਸ ਹਵਾਲੇ ਕੀਤੇ ਜਾਣ ਮਗਰੋਂ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਤਿੰਨ ਵਰਕਰਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। -ਪੀਟੀਆਈ